RbiSearchHeader

Press escape key to go back

Past Searches

rbi.page.title.1
rbi.page.title.2

Notification Marquee

RBI Announcements
RBI Announcements

RbiAnnouncementWeb

RBI Announcements
RBI Announcements

Asset Publisher

78526828
ਆਰ.ਬੀ.ਆਈ ਦੀ ਅਣਅਧਿਕਾਰਤ ਵਿਦੇਸ਼ੀ ਮੁਦਰਾ ਵਪਾਰ ਪਲੇਟਫਾਰਮਾਂ ਵਿਰੁੱਧ ਚੇਤਾਵਨੀ

ਆਰ.ਬੀ.ਆਈ ਦੀ ਅਣਅਧਿਕਾਰਤ ਵਿਦੇਸ਼ੀ ਮੁਦਰਾ ਵਪਾਰ ਪਲੇਟਫਾਰਮਾਂ ਵਿਰੁੱਧ ਚੇਤਾਵਨੀ

03 ਫਰਵਰੀ 2022

ਆਰ.ਬੀ.ਆਈ ਦੀ ਅਣਅਧਿਕਾਰਤ ਵਿਦੇਸ਼ੀ ਮੁਦਰਾ ਵਪਾਰ ਪਲੇਟਫਾਰਮਾਂ ਵਿਰੁੱਧ ਚੇਤਾਵਨੀ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮਾਂ, ਸਰਚ ਇੰਜਣਾਂ, ਓਵਰ ਦਿ ਟਾਪ (ਓਟੀਟੀ) ਪਲੇਟਫਾਰਮਾਂ, ਖੇਡ ਐਪਸ ਅਤੇ ਇਸ ਤਰ੍ਹਾਂ ਦੇ ਹੋਰ ਪਲੇਟਫਾਰਮਾਂ ਉੱਤੇ ਅਣਅਧਿਕਾਰਤ ਇਲੈਕਟ੍ਰਾਨਿਕ ਟ੍ਰੇਡਿੰਗ ਪਲੇਟਫਾਰਮਾਂ (ਈਟੀਪੀ) ਦੇ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਨੂੰ ਦੇਖਿਆ ਗਿਆ ਹੈ, ਜੋ ਭਾਰਤੀ ਵਸਨੀਕਾਂ ਨੂੰ ਵਿਦੇਸ਼ੀ ਮੁਦਰਾ ਵਪਾਰ ਸਹੂਲਤਾਂ ਦੀ ਪੇਸ਼ਕਸ਼ ਕਰਦੇ ਹਨ। ਅਜਿਹੇ ਈਟੀਪੀ ਪਲੇਟਫਾਰਮਾਂ ਵੱਲੋਂ ਏਜੰਟਾਂ ਨੂੰ ਸ਼ਾਮਲ ਕਰਨ ਦੀਆਂ ਵੀ ਰਿਪੋਰਟਾਂ ਆਈਆਂ ਹਨ ਜੋ ਨਿੱਜੀ ਤੌਰ 'ਤੇ ਭੋਲੇ-ਭਾਲੇ ਲੋਕਾਂ ਨਾਲ ਸੰਪਰਕ ਕਰਕੇ ਵਿਦੇਸ਼ੀ ਮੁਦਰਾ ਵਪਾਰ/ਨਿਵੇਸ਼ ਸਕੀਮਾਂ ਸ਼ੁਰੂ ਕਰਦੇ ਹਨ ਅਤੇ ਉਹਨਾਂ ਨੂੰ ਬਹੁਤ ਜਿਆਦਾ /ਹੱਦ ਤੋਂ ਵੱਧ ਨਫ਼ਾ ਦੇਣ ਦੇ ਵਾਅਦੇ ਕਰਕੇ ਭਰਮਾਉਂਦੇ ਹਨ। ਇਸ ਤੋਂ ਇਲਾਵਾ, ਅਜਿਹੇ ਅਣਅਧਿਕਾਰਤ ਈਟੀਪੀ / ਪੋਰਟਲਾਂ ਦੁਆਰਾ ਕੀਤੀ ਗਈ ਧੋਖਾਧੜੀ ਅਤੇ ਬਹੁਤ ਸਾਰੇ ਵਸਨੀਕਾਂ ਨੂੰ ਅਜਿਹੇ ਵਪਾਰ/ ਸਕੀਮਾਂ ਰਾਹੀਂ ਪੈਸੇ ਗਵਾ ਦੇਣ ਦੀਆਂ ਰਿਪੋਰਟਾਂ ਆਈਆਂ ਹਨ|

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਵਸਨੀਕ ਵਿਅਕਤੀ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ, 1999 {FEMA (ਫੇਮਾ)} ਅਨੁਸਾਰ, ਕੇਵਲ ਅਧਿਕਾਰਿਤ ਵਿਅਕਤੀਆਂ ਦੇ ਨਾਲ ਅਤੇ ਅਧਿਕਾਰਿਤ ਮਕਸਦਾਂ ਵਾਸਤੇ ਹੀ ਵਿਦੇਸ਼ੀ ਮੁਦਰਾ ਲੈਣ-ਦੇਣ ਕਰ ਸਕਦੇ ਹਨ। ਹਾਲਾਂਕਿ ਅਧਿਕਾਰਤ ਵਿਦੇਸ਼ੀ ਮੁਦਰਾ ਲੈਣ-ਦੇਣ ਨੂੰ ਇਲੈਕਟ੍ਰੋਨਿਕ ਤੌਰ 'ਤੇ ਕੀਤਾ ਜਾ ਸਕਦਾ ਹੈ, ਪਰ ਇਹ ਕੇਵਲ ਆਰ.ਬੀ.ਆਈ ਦੁਆਰਾ ਇਸ ਉਦੇਸ਼ ਲਈ ਅਧਿਕਾਰਤ ਈਟੀਪੀ ਜਾਂ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ (ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ, ਬੀਐਸਈ ਲਿਮਟਿਡ ਅਤੇ ਮੈਟਰੋਪੋਲੀਟਨ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ) 'ਤੇ ਆਰ.ਬੀ.ਆਈ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਿਤ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਕੀਤੇ ਜਾਣੇ ਚਾਹੀਦੇ ਹਨ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਫੇਮਾ ਦੇ ਤਹਿਤ ਬਣਾਈ ਗਈ ਲਿਬਰਲਾਈਜ਼ਡ ਰੇਮਿਟੈਂਸ ਸਕੀਮ (ਐਲਆਰਐਸ) ਦੇ ਤਹਿਤ ਵਿਦੇਸ਼ੀ ਐਕਸਚੇਂਜਾਂ/ ਵਿਦੇਸ਼ੀ ਪਾਰਟੀਆਂ ਨੂੰ ਮਾਰਜਨ ਲਈ ਰਕਮ ਭੇਜਣ ਦੀ ਆਗਿਆ ਨਹੀਂ ਹੈ।

ਅਧਿਕਾਰਤ ਵਿਅਕਤੀਆਂ ਅਤੇ ਅਧਿਕਾਰਤ ਈਟੀਪੀਆਂ ਦੀ ਸੂਚੀ ਆਰ.ਬੀ.ਆਈ ਦੀ ਵੈਬਸਾਈਟ 'ਤੇ ਉਪਲੱਬਧ ਹੈ। ਜਨਤਾ ਦੇ ਮਾਰਗਦਰਸ਼ਨ ਵਾਸਤੇ, ਵਿਦੇਸ਼ੀ ਮੁਦਰਾ ਲੈਣ-ਦੇਣ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQ) ਦਾ ਇੱਕ ਸੈੱਟ ਵੀ ਵੈੱਬਸਾਈਟ 'ਤੇ ਉਪਲੱਬਧ ਹੈ।

ਆਰ.ਬੀ.ਆਈ ਜਨਤਾ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਅਣਅਧਿਕਾਰਤ ਈਟੀਪੀ 'ਤੇ ਵਿਦੇਸ਼ੀ ਮੁਦਰਾ ਲੈਣ-ਦੇਣ ਨਾ ਕਰਨ ਜਾਂ ਅਜਿਹੇ ਅਣਅਧਿਕਾਰਤ ਲੈਣ-ਦੇਣ ਲਈ ਪੈਸੇ ਭੇਜਣ/ਜਮ੍ਹਾਂ ਨਾ ਕਰਨ। ਫੇਮਾ ਦੇ ਅਧਿਕਾਰਿਤ ਮਕਸਦਾਂ ਤੋਂ ਇਲਾਵਾ ਜਾਂ ਜਿਹਨਾਂ ਈਟੀਪੀਆਂ ਨੂੰ ਆਰ.ਬੀ.ਆਈ ਦੁਆਰਾ ਅਧਿਕਾਰਤ ਨਹੀਂ ਕੀਤਾ ਗਿਆ ਹੈ 'ਤੇ ਵਿਦੇਸ਼ੀ ਮੁਦਰਾ ਲੈਣ-ਦੇਣ ਕਰਨ ਵਾਲੇ ਵਸਨੀਕ ਵਿਅਕਤੀ ਫੇਮਾ ਦੇ ਤਹਿਤ ਦੰਡਾਤਮਕ ਕਾਰਵਾਈ ਲਈ ਜ਼ਿੰਮੇਵਾਰ ਹੋਣਗੇ।

(ਯੋਗੇਸ਼ ਦਯਾਲ)
ਪ੍ਰਧਾਨ ਮਹਾਪ੍ਰਬੰਧਕ

ਪ੍ਰੇਸ ਰੀਲਿਜ਼: 2021-2022/1660

RbiTtsCommonUtility

प्ले हो रहा है
ਸੁਣੋ

Related Assets

RBI-Install-RBI-Content-Global

RbiSocialMediaUtility

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

Scan Your QR code to Install our app

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?